Patiala: 03 November, 2018

One Day workshop on Punjabi Wikipedia organized at M M Modi College, Patiala

A one day workshop on the theoretical and practical aspects of Punjabi Wikipedia was organized at Multani Mal Modi College, Patiala under the sponsorship of Sports Department, Odisha. The chief speakers of this workshop were Sh. Charan Gill, Founding Member, Punjabi Wikipedia and Sh. Balram, Sh. Balram, Punjabi Theatre Artist and Translator. College Principal Dr. Khushvinder Kumar welcomed the speakers and trainers and said that intermingling of various languages is important for inter-cultural understanding in this globalised world. He said that in our era of market driven knowledge production, it is important to develop required skills and training about the core areas of different cultures and languages. Dr. Gurdeep Singh Sandhu, Head, Department of Punjabi introduced the theme of the workshop and motivated the students to volunteer for the Punjabi Wikipedia.
One of the speakers Sh. Balram Ji said that inter-translation within different languages and the projects like Wikipedia are significant to make knowledge accessible and approachable for the large sections of the society. Sh. Charan Gill discussed about the need of Punjabi Wikipedia and importance of contributing for this project by the students. He also elaborated that Punjabi Wikipedia is representing the Punjabi Language on the different international platforms.
Dr. Rajwinder Singh, Assistant Professor, Punjabi Department, Punjabi University, Patiala discussed about his association with the Wikipedia and the various categories under which students can contribute as volunteers. Referring to the ‘UNESCO Atlas of the World’s Languages in Danger’, he emphasized on the need for developing technical skills for preserving the Punjabi language.
During the day long workshop the Wikipedia trainers Gurlal Man, Rupika Sharma, Nitesh Gill, Gaurav Jhamat, Satpal Dandiwal, Harpreet Kaur and Lovepreet Singh demonstrated and elaborated the theoretical aspects and practical skills to the students. Students learnt the fundamental concepts of making and designing Wikipedia pages, standard regulations, open source licences and different techniques of doing translation. Dr. Ganesh Kumar Sethi conducted the stage and Dr. Gurdeep Singh Sandhu presented the vote of thanks. Mementoes were presented to all the speakers. Dr. Ajit Kumar, Registrar worked hard in organizing this workshop. All the faculty members took part in this workshop.

 

ਪਟਿਆਲਾ: 03 ਨਵੰਬਰ, 2018

ਮੋਦੀ ਕਾਲਜ ਵਿਖੇ ਪੰਜਾਬੀ ਵਿਕੀਪੀਡੀਆ ‘ਤੇ ਇੱਕ-ਰੋਜ਼ਾ ਵਰਕਸ਼ਾਪ ਦਾ ਆਯੋਜਨ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਅੱਜ ਪੰਜਾਬੀ ਵਿਕੀਪੀਡੀਆ ਦੇ ਸਿਧਾਂਤਕ ਅਤੇ ਵਿਹਾਰਕ ਪੱਖਾਂ ਉੱਤੇ ਅਧਾਰਿਤ ਇੱਕ-ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਖੇਡ ਵਿਭਾਗ, ਉੜੀਸਾ ਵੱਲੋਂ ਸਪਾਂਸਰ ਕੀਤੀ ਗਈ ਇਸ ਵਰਕਸ਼ਾਪ ਵਿੱਚ ਮੁੱਖ ਬੁਲਾਰਿਆਂ ਵਜੋਂ ਪੰਜਾਬੀ ਵਿਕੀਪੀਡੀਆ ਦੇ ਮੋਢੀ ਮੈਂਬਰ ਸ੍ਰੀ ਚਰਨ ਗਿੱਲ ਅਤੇ ਪੰਜਾਬੀ ਰੰਗਮੰਚ ਅਤੇ ਅਨੁਵਾਦ ਖੇਤਰ ਦੇ ਪ੍ਰਸਿੱਧ ਹਸਤਾਖਰ ਸ੍ਰੀ ਬਲਰਾਮ ਸ਼ਾਮਲ ਹੋਏ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਉੱਤੇ ਵਿਕੀਪੀਡੀਆ ਟੀਮ ਦਾ ਸਵਾਗਤ ਕਰਦਿਆਂ ਕਿਹਾ ਕਿ ਵੱਖ-ਵੱਖ ਭਾਸ਼ਾਵਾਂ ਵਿੱਚ ਆਪਸੀ ਆਦਾਨ-ਪ੍ਰਦਾਨ ਦੀ ਪ੍ਰਕਿਰਿਆ ਰਾਹੀਂ ਜਿੱਥੇ ਦੂਜੇ ਸਭਿਆਚਾਰਾਂ ਨਾਲ ਸਾਂਝ ਪੈਂਦੀ ਹੈ, ਉਥੇ ਭਾਸ਼ਾਵਾਂ ਦੇ ਵਿਕਾਸ ਲਈ ਵੀ ਨਵੇਂ ਦਰ ਖੁੱਲ੍ਹਦੇ ਹਨ। ਉਨ੍ਹਾਂ ਨੇ ਦੱਸਿਆ ਕਿ ਮੌਜੂਦਾ ਦੌਰ ਵਿੱਚ ਗਿਆਨ ਸਿਰਜਨ ਦੀ ਪ੍ਰਕਿਰਿਆ ਆਲਮੀ ਮੰਡੀਆਂ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਜਿਸ ਕਾਰਨ ਅਜਿਹੀਆਂ ਤਕਨੀਕਾਂ ਅਤੇ ਵਿਧੀਆਂ ਦੀ ਬਹੁਤ ਜ਼ਰੂਰਤ ਹੈ ਜਿਹੜੀਆਂ ਸਥਾਨਕ ਸਭਿਆਚਾਰਾਂ ਅਤੇ ਭਾਸ਼ਾਵਾਂ ਦੇ ਮੁੱਲਾਂ ਨੂੰ ਅਗਲੀਆਂ ਨਸਲਾਂ ਤੱਕ ਪਹੁੰਚਾ ਸਕਣ। ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਸੰਧੂ ਨੇ ਇਸ ਮੌਕੇ ਉੱਤੇ ਵਰਕਸ਼ਾਪ ਦੇ ਵਿਸ਼ੇ ‘ਤੇ ਉਦੇਸ਼ਾਂ ਸਬੰਧੀ ਰਸਮੀ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਇਸ ਵਿੱਚ ਭਾਗ ਲੈਣ ਲਈ ਪ੍ਰੇਰਿਆ।
ਇਸ ਮੌਕੇ ਉੱਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਬਲਰਾਮ ਜੀ ਨੇ ਕਿਹਾ ਕਿ ਵਿਕੀਪੀਡੀਆ ਵਰਗੇ ਪ੍ਰੋਜੈਕਟ ਗਿਆਨ ਅਤੇ ਜਾਣਕਾਰੀ ਦੇ ਸੌਮਿਆਂ ਨੂੰ ਜਨ-ਸਧਾਰਨ ਦੀ ਪਹੁੰਚ ਵਿੱਚ ਲਿਆਉਣ ਲਈ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।

ਪੰਜਾਬੀ ਵਿਕੀਪੀਡੀਆ ਦੇ ਬਾਨੀ ਸ੍ਰੀ ਚਰਨ ਗਿੱਲ ਨੇ ਇਸ ਮੌਕੇ ‘ਤੇ ਬੋਲਦਿਆਂ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਨਾ ਸਿਰਫ਼ ਪੰਜਾਬੀ ਭਾਸ਼ਾ ਦੇ ਗਿਆਨ ਭੰਡਾਰਾਂ ਵਿੱਚ ਵਾਧਾ ਹੋਇਆ ਹੈ ਸਗੋਂ ਇਸ ਨਾਲ ਪੰਜਾਬੀ ਭਾਸ਼ਾ ਨੂੰ ਅੰਤਰ-ਰਾਸ਼ਟਰੀ ਪੱੱਧਰ ਉੱਤੇ ਪਛਾਣ ਵੀ ਮਿਲੀ ਹੈ। ਉਨ੍ਹਾਂ ਸਮੁੱਚੇ ਭਾਰਤ ਵਿੱਚ ਹੋਰਨਾਂ ਸਥਾਨਾਂ ਦੇ ਮੁਕਾਬਲੇ, ਪਟਿਆਲਾ ਵਿਕੀਮੀਡੀਅਨ ਟੀਮ ਦੀ ਕਾਰਗੁਜ਼ਾਰੀ ਅਤੇ ਸਮਰੱਥਾ ਵਿੱਚ ਮੋਹਰੀ ਸਥਾਨ ਰੱਖਣ ਉੱਤੇ ਖੁਸ਼ੀ ਜ਼ਾਹਿਰ ਕੀਤੀ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਰਾਜਵਿੰਦਰ ਸਿੰਘ ਨੇ ਇਸ ਨੂੰ ਜੀਵਨ ਵਿੱਚ ਵਿਹਲ ਦੀ ਸਦਉਪਯੋਗਿਤਾ ਲਈ ਢੁੱਕਵਾਂ ਕਾਰਜ ਮੰਨਦਿਆਂ ਕਿਹਾ ਕਿ ਤਕਨੀਕ ਦੇ ਕਾਰਜ ਨੇ ਪੂਰਵ-ਪ੍ਰਚਲਿਤ ਉਨ੍ਹਾਂ ਮਨੌਤਾਂ ਨੂੰ ਤੋੜਿਆ ਹੈ ਜਿੰਨ੍ਹਾਂ ਵਿੱਚ ਤਕਨੀਕ ਦੁਆਰਾ ਭਾਸ਼ਾਵਾਂ ਨੂੰ ਨੁਕਰੇ ਲਾਏ ਜਾਣ ਅਤੇ ਯੂਨੈਸਕੋ ਦੇ ਹਵਾਲੇ ਨਾਲ ਸਥਾਨਕ ਉਪ-ਭਾਸ਼ਾਵਾਂ ਦੇ ਅਲੋਪ ਹੋ ਜਾਣ ਦਾ ਤੌਖ਼ਲਾ ਪ੍ਰਗਟ ਕੀਤਾ ਗਿਆ ਸੀ।

ਇਸ ਇੱਕ-ਰੋਜ਼ਾ ਵਰਕਸ਼ਾਪ ਦੌਰਾਨ ਵਿਕੀਪੀਡੀਆ ਟੀਮ ਦੇ ਭਾਸ਼ਾ-ਟ੍ਰੇਨਰਾਂ ਗੁਰਲਾਲ ਮਾਨ, ਰੂਪੀਕਾ ਸ਼ਰਮਾ, ਨੀਤੇਸ਼ ਗਿੱਲ, ਗੌਰਵ ਝੰਮਟ, ਸਤਪਾਲ ਦੰਦੀਵਾਲ, ਹਰਪ੍ਰੀਤ ਕੌਰ ਅਤੇ ਲਵਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਵਿਕੀਪੀਡੀਆ ਦੇ ਸਿਧਾਂਤਕ, ਵਿਹਾਰਕ ਅਤੇ ਕਾਨੂੰਨੀ ਨੁਕਤਿਆਂ ਨਾਲ ਜੋੜਿਆ।

ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕੰਪਿਊਟਰ ਸਾਇੰਸ ਵਿਭਾਗ ਦੇ ਡਾ. ਗਣੇਸ਼ ਕੁਮਾਰ ਸੇਠੀ ਨੇ ਬਾਖੂਬੀ ਨਿਭਾਈ, ਜਦੋਂ ਕਿ ਧੰਨਵਾਦ ਦਾ ਮਤਾ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਨੇ ਪੇਸ਼ ਕੀਤਾ। ਇਸ ਮੌਕੇ ਆਏ ਮਹਿਮਾਨਾਂ ਨੂੰ ਕਾਲਜ ਵੱਲੋਂ ਯਾਦ ਚਿੰਨ੍ਹ ਭੇਂਟ ਕੀਤਾ ਗਿਆ। ਕਾਲਜ ਰਜਿਸਟਾਰ ਡਾ. ਅਜੀਤ ਕੁਮਾਰ ਦਾ ਇਸ ਵਰਕਸ਼ਾਪ ਦੇ ਆਯੋਜਨ ਵਿੱਚ ਖਾਸ ਯੋਗਦਾਨ ਰਿਹਾ। ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਅਤੇ ਭਾਰੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ।